Use APKPure App
Get ਹਰਾਮਦਾ ਰੱਬ old version APK for Android
हरमादा लॉग - प्रेटा मार्क
ਹਰਾਮਦਾ ਰੱਬ
ਨਿੱਜ
ਕਿਤਾਬ ਦੇ ਸ਼ਬਦਾਂ ਵਿਚੋਂ ਅਕਸਰ ਲਿਖਾਰੀ ਦਾ ਨਿੱਜੀ ਜੀਵਨ ਅਤੇ ਵਿਅਕਤਿਤਵ ਲੱਭਿਆ ਜਾਂਦਾ ਹੈ। ਪ੍ਰੀਤ ਪ੍ਰੀਤਮ ਇੱਕ ਸਰਲ ਅਤੇ ਸਪਸ਼ਟ ਨਾਮ ਹੈ, ਇਹੀ ਕਿਰਦਾਰ ਹੈ, ਇਸ ਕਿਤਾਬ ਦੇ ਰਾਈਟਰ ਦਾ । ਮੇਰਾ ਨਿੱਜੀ ਜੀਵਨ ਮਜਬੂਰੀਆਂ ਅਤੇ ਤੰਗੀਆਂ ਵਿੱਚੋਂ ਕਦੇ ਵੀ ਨਹੀਂ ਲੰਘਦਾ ਜਿਸ ਦੀ ਪੈਦਾਇਸ਼ ਇਹ ਕਿਤਾਬ ਹੋਵੇ, ਜਿਸ ਵਿਚ ਮੈਂ ਰੱਬ ਨੂੰ ਗਾਲਾਂ ਕੱਢਦਾ ਹਾਂ। ਮੈਂ ਜੀਵਨ ਜਿਉੇਂਦੇ ਹੋਏ ਜਿੰਦਗੀ ਨੂੰ ਬਹੁਤ ਅਨੰਦ ਮਈ, ਮਸਤੀ, ਸ਼ਰਾਰਤਾਂ, ਮੌਤ ਨੂੰ ਮਖੌਲ ਕਰਦੇ ਹੋਏ ਬਤੀਤ ਕਰਦਾ ਹਾਂ।
ਮੇਰੇ ਜੀਵਨ ਵਿੱਚ ਕੋਈ ਆਰਥਿਕ ਤੰਗੀ ਨਹੀਂ, ਕੋਈ ਸਮਾਜਿਕ ਮਜਬੂਰੀ ਨਹੀਂ, ਕੋਈ ਪਰਿਵਾਰਕ ਦੁੱਖ ਨਹੀਂ, ਕੋਈ ਸਰੀਰਕ ਅਤੇ ਮਾਨਸਿਕ ਰੋਗ ਵੀ ਨਹੀਂ। ਹਰ ਸਮੱਸਿਆ ਦਾ ਹੱਲ ਲੱਭ ਉਸ ਦੇ ਨਤੀਜੇ ਤੱਕ ਪਹੁੰਚਣਾ ਮੇਰਾ ਸ਼ੌਕ ਰਿਹਾ ਹੈ। ਜੇ ਮੈਂ ਆਪਣਾ ਕਰੈਕਟਰ ਆਪ ਉਲੀਕਣਾ ਹੋਵੇ ਤਾਂ ਇੱਕ ਮਜਾਕੀਆ, ਜੋਕਰ, ਨਮੂਨਾ, ਮਸਤ ਪਰ ਲੋਜੀਕਲ ਉਡੀਕਦਾ ਹਾਂ। ਮੇਰਾ ਜੀਵਨ ਨੂੰ ਜਿਉਣ ਦਾ ਤਰੀਕਾ “ਹਾਸਾ” ਬੇਪਰਵਾਹ ਬਚਪਨ ਵਰਗਾ “ਜੋਸ਼ ਅਤੇ ਐਨਰਜੀ” ਜਵਾਨੀ ਵਰਗੀ ਅਤੇ “ਗੱਲਬਾਤ ਕਰਨ ਦਾ ਤਰੀਕਾ ਜਾਂ ਆਪਣਾ ਪੱਖ ਰੱਖਣ ਦਾ ਤਰੀਕਾ” ਬੁਢਾਪੇ ਦੇ ਤਜਰਬੇ ਵਰਗਾ ਹੋਵੇ। ਇੱਕੋ ਇੱਛਾ ਹੈ ‘ਮੇਰੀ ਨੀਅਤ ਸਾਫ ਰਹੇ’, ਜੀਵਨ ਵਿਚ ਕਰਮ ਬਲਵਾਨ ਰਹੇ।
ਮੇਰਾ ਰੱਬ
ਇਸ ਕਿਤਾਬ ਦਾ ਕਿਸੇ ਧਰਮ, ਜਾਤ, ਕੌਮ, ਰੰਗ, ਨਸਲ, ਸੰਸਥਾ ਨਾਲ ਕੋਈ ਸਬੰਧ ਨਹੀਂ। ਜਿਵੇਂ ਤੁਸੀਂ ਕਲਪਨਾ ਦੀ ਉਡਾਰੀ ਵਿੱਚ ਚੰਗਿਆਈ ਅਤੇ ਬੁਰਾਈ ਨੂੰ ਪਰਖਦੇ ਹੋ, ਉਸੇ ਤਰ੍ਹਾਂ ਮੇਰੀ ਸੋਚ ਦਾ, ਮੇਰੇ ਅਹਿਸਾਸ ਦਾ ਰੱਬ ਨਾਲ ਇੱਕ ਲੰਬਾ ਰਿਸ਼ਤਾ ਹੈ ਜਿਸ ਵਿੱਚ ਮੈਂ ਉਸ ਨੂੰ ਪਿਆਰਦਾ ਹਾਂ, ਸਤਿਕਾਰਦਾ ਹਾਂ, ਨਕਾਰਦਾ ਹਾਂ, ਖੋਜਦਾ ਹਾਂ, ਤੇ ਗਾਲਾਂ ਵੀ ਕੱਢਦਾ ਹਾਂ। ਜੇ ਇਸ ਕਿਤਾਬ ਨੂੰ ਪੜ੍ਹਨ ਵਾਲੇ ਰੱਬ ਨੂੰ ਇਸ ਨਵੇਂ ਦ੍ਰਿਸ਼ਟੀਕੋਣ ਨਾਲ ਦੇਖਦੇ ਹਨ ਤਾਂ ਰੱਬ ਪ੍ਰਤੀ ਇੱਕ ਨਵਾਂ ਨਜਰੀਆ ਬਣ ਸਕਦਾ ਹੈ, ਜਿਸ ਵਿੱਚ ਰੱਬ ਸਿਰਫ ਆਸ ਪੂਰਤੀ ਦਾ ਸਰੋਤ ਨਹੀਂ, ਨਵਾਂ ਰੱਬ ਕਰਮਵਾਦੀ ਹੋ ਨਿੱਬੜੇ ਗਾ ਅਤੇ ਇਹ ਆਉਣ ਵਾਲਾ ਨਵਾਂ ਯੁੱਗ ਕਰਮਵਾਦੀ ਲੋਕਾਂ ਦਾ ਚੜ੍ਹੇ ਗਾ। ਜਿਸ ਵਿੱਚ ਲੋਕੀਂ ਰੱਬ ਤੋਂ ਆਸ ਨਹੀਂ ਆਪਣੇ ਕਰਮ ਤੇ ਵਿਸ਼ਵਾਸ ਕਰਨਗੇ।ਮੈਂ ਉਸ ਦੀ ਸਿਰਜਣਾ ਵਿੱਚ ਇਨਸਾਨੀਅਤ ਨੂੰ ਆਪਣਾ ਧਰਮ ਮੰਨਦਾ ਹਾਂ ਮੈਂ ਨਾਸਤਿਕ ਨਹੀਂ ਆਸਤਿਕ ਹਾਂ ਪਰ ਰੱਬ ਤੇ ਬੋਝ ਨਹੀਂ ਆਪਣੇ ਕਰਮ ਦੇ ਫਲ ਦੀ ਇੱਛਾ ਰੱਖਦਾ ਹਾਂ। ਮੇਰਾ ਰੱਬ ਕੋਈ ਚਮਤਕਾਰੀ ਰੱਬ ਨਹੀਂ ਹੈ। ਮੇਰਾ ਰੱਬ ਪ੍ਰੈਕਟੀਕਲਵਾਦੀ ਹੈ, ਜੋ ਮੈਨੂੰ ਹਮੇਸ਼ਾ ਕਰਮ ਲਈ ਪ੍ਰੇਰਦਾ ਹੈ।
ਪ੍ਰੀਤ ਪ੍ਰੀਤਮ
Email - [email protected]
Android ज़रूरी है
4.0 and up
श्रेणी
रिपोर्ट
Last updated on Aug 2, 2018
Minor bug fixes and improvements. Install or update to the newest version to check it out!
ਹਰਾਮਦਾ ਰੱਬ
1 by 5aab Developers - Harmanpreet Singh Jhand
Aug 2, 2018